ਨਵੀਂ ਦਿੱਲੀ (ਯੂ. ਐੱਨ. ਆਈ.)-ਰੋਬੋਟ ਖੇਤਰ ਦੀ ਮੁੱਖ ਕੰਪਨੀ ਆਈਰੋਬੋਟ ਕਾਰਪ ਨੇ ਭਾਰਤੀ ਬਾਜ਼ਾਰ 'ਚ ਰੋਬੋਟਿਕ ਫਲੋਰ ਕਲੀਨਰ ਰੂੰਬਾ ਅਤੇ ਬ੍ਰਾਵਾ ਪੇਸ਼ ਕੀਤਾ ਹੈ। ਦੇਸ਼ 'ਚ ਕੰਪਨੀ ਦੇ ਐਕਸਕਲੂਸਿਵ ਡਿਸਟ੍ਰਿਬਿਊਟਰ ਪਓਰਸਾਈਟ ਸਿਸਟਮਜ਼ ਆਈਰੋਬੋਟ ਪ੍ਰਾਈਵੇਟ ਲਿਮ. ਨੇ ਇਨ੍ਹਾਂ ਦੋਵਾਂ ਰੋਬੋਟਿਕ ਉਤਪਾਦਾਂ ਨੂੰ ਪੇਸ਼ ਕਰਦਿਆਂ ਕਿਹਾ ਕਿ ਇਸ ਨਾਲ ਰੁੱਝੇ ਹੋਏ ਦਿਨ 'ਚ ਲੋਕਾਂ ਨੂੰ ਆਰਾਮ ਮਿਲੇਗਾ। ਲੋਕਾਂ ਦੀ ਜੀਵਨਸ਼ੈਲੀ ਬਦਲ ਰਹੀ ਹੈ ਅਤੇ ਅੱਜ ਦੀਆਂ ਔਰਤਾਂ ਆਪਣੇ ਪੇਸ਼ੇਵਰ ਅਤੇ ਨਿੱਜੀ ਜੀਵਨ ਦੀ ਮੰਗ ਸਫਲਤਾਪੂਰਵਕ ਪੂਰੀ ਕਰਦੇ ਹੋਏ ਪਰਿਵਾਰ, ਸਮਾਜ ਅਤੇ ਕੈਰੀਅਰ ਦਰਮਿਆਨ ਸੰਤੁਲਨ ਸਥਾਪਤ ਕਰ ਰਹੀਆਂ ਹਨ।
ਛਿੱਕ ਰੋਕਣ ਨਾਲ ਜਾ ਸਕਦੀ ਹੈ ਜਾਨ
NEXT STORY